 |
 |
|
 |
 |
 |
|
 |
 |
|
ਫੋਰਟ ਕੋਚੀ |
|
 |

ਫੋਰਟ ਕੋਚੀ ਦੇ ਇਤਿਹਾਸਕ ਸ਼ਹਿਰ ਨੂੰ ਜੇ ਚੰਗੀ ਤਰ੍ਹਹਾਂ ਵੇਖਣਾ ਹੋਵੇ ਤਾਂ ਪੈਦਲ ਚੱਲਣਾ ਸੱਭ ਤੋ ਵਧੀਆ ਵਿਕਲਪ ਹੈ। ਆਰਾਮ ਤੋ ਬਾਅਦ ਸੂਤੀ ਕਪੜੇ, ਮੁਲਾਯਮ ਜੂਤੇ ਅਤੇ ਹਾਂ, ਸਟ੍ਰਾ ਹੈਟ ਪਹਿਣ ਕੇ ਬਾਹਰ ਨਿਕਲੋ। ਇਤਿਹਾਸ ਵਿੱਚ ਸਮਾਏ ਇਸ ਟਾਪੂ ਦੇ ਹਰੇਕ ਹਿੱਸੇ ਵਿੱਚ ਤੁਹਾਡੇ ਲਈ ਕੁਝ ਨਾ ਕੁਝ ਆਕਰਸ਼ਕ ਜਰੂਰ ਹੋਵੇਗਾ। ਇੱਥੋ ਦੀ ਦੁਨਿਆ ਆਪਣੇ ਆਪ ਵਿੱਚ ਬਹੁਤ ਹੀ ਅਨੌਖੀ ਹੈ ਜਿਸ ਵਿੱਚ ਪੁਰਾਣੇ ਯੁੱਗ ਦੀ ਤਸਵੀਰ ਸਾਫ ਨਜਰ ਆਉੰਦੀ ਹੈ ਅਤੇ ਆਪਣੇ ਅਤੀਤ ਤੇ ਇਸਨੂੰ ਅਜੇ ਵੀ ਗਰਵ ਹੈ। ਜੇ ਤੁਸੀ ਇਤਿਹਾਸ ਨੂੰ ਮਹਿਸੂਸ ਕਰ ਸਕਦੇ ਹੋ ਤਾਂ ਕੋਈ ਵੀ ਤੁਹਾਨੂੰ ਇਹਨਾਂ ਸੜਕਾਂ ਤੇ ਨਿਕਲਣ ਤੋ ਨਹੀਂ ਰੋਕ ਸਕਦਾ ਹੈ।
ਕੇ.ਜੀ. ਮਾਰਸ਼ਲ ਸਟ੍ਰੀਟ ਤੋ ਸਿੱਧੇ ਨਿਕਲ ਕੇ ਅਤੇ ਖੱਬੇ ਪਾਸੇ ਮੁੜਣ ਤੇ ਤਹਾਨੂੰ ਫੋਰਟ ਈਮੇਨੁਏਲ ਦੀ ਝਲਕ ਮਿਲੇਗੀ। ਇਹ ਕਿਲਾ ਕਦੀ ਪੁਰਤਗਾਲਿਆਂ ਦਾ ਹੁੰਦਾ ਸੀ ਅਤੇ ਇਹ ਕੋਚੀਨ ਦੇ ਮਹਾਰਾਜਾ ਅਤੇ ਪੁਰਤਗਾਲਿਆਂ ਦੇ ਸ਼ਾਸਕ (ਜਿਨ੍ਹਾਂ ਦੇ ਨਾਂ ਤੇ ਇਸ ਕਿਲੇ ਦਾ ਨਾਂ ਰੱਖਿਆ ਗਿਆ) ਦੇ ਵਿੱਚ ਦੇ ਗੱਠਬੰਧਨ ਦਾ ਪ੍ਰਤੀਕ ਹੈ। ਇਸ ਕਿਲੇ ਦਾ ਨਿਰਮਾਣ 1503 ਵਿੱਚ ਕਰਵਾਇਆ ਗਿਆ ਸੀ ਅਤੇ 1538 ਵਿੱਚ ਇਸਨੂੰ ਮਜਬੂਤ ਬਣਾਇਆ ਗਿਆ। ਥੋੜਾ ਹੋਰ ਅੱਗੇ ਚੱਲ ਕੇ ਤੁਸੀ ਡਚ ਕਬਰਸਤਾਨ ਪਹੁੰਚ ਜਾਂਦੇ ਹੋ। 1724 ਵਿੱਚ ਸਥਾਪਿੱਤ ਅਤੇ ਦੱਖਣ ਭਾਰਤ ਦੇ ਚਰਚ ਦੇ ਪ੍ਰਬੰਧਨ ਦੇ ਤਹਿਤ ਆਉਣ ਵਾਲੇ ਇਸ ਕਬਰਸਤਾਨ ਦੀ ਕਬਰਾਂ ਦੇ ਪੱਥਰ ਇੱਥੇ ਆਉਣ ਵਾਲੇ ਪਰਯਟਕਾਂ ਨੂੰ ਉਹਨਾਂ ਯੂਰੋਪੀ ਲੋਕਾਂ ਦੀ ਯਾਦ ਦਵਾਉੰਦੇ ਹਨ ਜਿਨ੍ਹਾਂ ਨੇ ਆਪਣੇ ਦੇਸ਼ਾਂ ਦੇ ਉਪਨਿਵੇਸ਼ੀ ਸਾਮਰਾਜ ਦਾ ਪ੍ਰਸਾਰ ਕਰਨ ਲਈ ਆਪਣਾ ਘਰ ਬਾਰ ਛੱਡ ਦਿੱਤਾ ਸੀ।
ਠਾਕੁਰ ਹਾਉਸ ਅੱਗਲਾ ਵੇਖਣ ਵਾਲਾ ਸਥਾਨ ਹੈ, ਜੋ ਉਪਨਿਵੇਸ਼ੀ ਯੁਗ ਦੇ ਕੰਕ੍ਰੀਟ ਨਾਲ ਬਣੇ ਨਮੂਨੇ ਦੇ ਰੂਪ ਵਿੱਚ ਖੜਾ ਹੈ। ਇਹ ਭਵਨ ਸਾਦਗੀ ਭਰੇ ਢੰਗ ਨਾਲ ਸੁੰਦਰ ਹੈ। ਪਹਿਲਾਂ ਇਸਨੂੰ ਕੁਨਲ ਜਾਂ ਹਿੱਲ ਬੰਗਲੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬ੍ਰਿਟਿਸ਼ ਰਾਜ ਦੇ ਦੌਰਾਨ ਇਹ ਨੈਸ਼ਨਲ ਬੈੰਕ ਆਫ ਇੰਡੀਆ ਦੇ ਪ੍ਰਬੰਧਕਾਂ ਦਾ ਆਵਾਸ ਸਥਾਨ ਹੁੰਦਾ ਸੀ। ਹੁਣ ਇਹ ਚਾਹ ਦੇ ਪ੍ਰਸਿੱਧ ਵਪਾਰਿਕ ਫਰਮ ਠਾਕੁਰ ਐੰਡ ਕੰਪਨੀ ਦੀ ਸੰਪਤੀ ਹੈ।
ਅੱਗੇ ਵਧੋ ਅਤੇ ਤੁਹਾਨੂੰ ਇੱਕ ਹੋਰ ਉਪਨਿਵੇਸ਼ੀ ਸਰੰਚਨਾ ਵੇਖਣ ਨੂੰ ਮਿਲੇਗੀ – ਡੇਵਿਡ ਹਾਲ। ਇਸਦਾ ਨਿਰਮਾਣ 1695 ਦੇ ਨੇੜੇ ਡਚ ਈਸਟ ਇੰਡੀਆ ਕੰਪਨੀ ਦੁਵਾਰਾ ਕਰਾਇਆ ਗਿਆ ਸੀ। ਇਸ ਹਾਲ ਦਾ ਮੂਲ ਸੰਬੰਧ ਪ੍ਰਸਿੱਧ ਡਚ ਕਮਾਂਡਰ ਹੇਨਰਿਕ ਏਡਰਿਯਨ ਵਾਨ ਰੀਡ ਡ੍ਰੇਕ੍ਸ੍ਟਨ ਨਾਲ ਹੈ, ਜਿਸਨੂੰ ਕੇਰਲ ਦੀ ਕੁਦਰਤੀ ਬਨਸਪਤਿਆਂ ਤੇ ਲਿੱਖੀ ਕਿਤਾਬ - ਹੋਰਟਸ ਮਲਾਬੈਰਿਕਸ ਲਈ ਬਹੁਤ ਹੀ ਪ੍ਰਸ਼ੰਸਾ ਮਿਲੀ ਸੀ। ਹਾਲਾਂਕਿ ਡੇਵਿਡ ਹਾਲ ਦਾ ਨਾਂ ਇਸ ਹਾਲ ਦੇ ਅੱਗਲੇ ਮਾਲਿਕ ਡੇਵਿਡ ਕੋਡਰ ਦੇ ਨਾਂ ਤੇ ਰੱਖਿਆ ਗਿਆ ਹੈ।
ਚਾਰ ਏਕੱੜ ਵਿੱਚ ਫੈਲੇ ਪਰੇਡ ਗਰਾਉੰਡ ਨੂੰ ਪਾਰ ਕਰਨ ਤੋ ਬਾਅਦ ਤੁਸੀ ਸੇੰਟ ਫ੍ਰਾਂਸਿਸ ਚਰਚ ਪਹੁੰਚੋਗੇ, ਜਿੱਥੇ ਕਦੀ ਪੁਰਤਗਾਲੀ, ਡਚ ਅਤੇ ਬ੍ਰਿਟਿਸ਼ ਸੇਨਾ ਦੀ ਪਰੇਡ ਆਯੋਜਿਤ ਕਰਦੇ ਸਨ। ਇਹ ਚਰਚ ਭਾਰਤ ਵਿੱਚ ਸੱਭ ਤੋ ਪੁਰਾਣਾ ਯੂਰੋਪੀ ਚਰਚ ਹੈ। 1503 ਵਿੱਚ ਪੁਰਤਗਾਲਿਆਂ ਦੁਵਾਰਾ ਬਣਾਏ ਜਾਉਣ ਦੇ ਬਾਅਦ ਤੋ ਇਹ ਕਈ ਦੌਰਾਂ ਤੋ ਹੋ ਕੇ ਲੰਘਿਆ ਹੈ। ਇਹ ਉਹੀ ਚਰਚ ਹੈ ਜਿੱਥੇ ਵਾਸਕੋ ਡੀ ਗਾਮਾ ਨੂੰ ਦਫਨਾਇਆ ਗਿਆ ਸੀ। ਇਸ ਕਬਰ ਦੇ ਪੱਥਰ ਨੂੰ ਅੱਜ ਵੀ ਵੇਖਿਆ ਜਾ ਸਕਦਾ ਹੈ।
ਚਰਚ ਰੋਡ ਪੈਦਲ ਸੈਰ ਕਰਨ ਲਈ ਬਹੁਤ ਹੀ ਸਹੀ ਹੈ ਜਿੱਥੇ ਟਹਿਲਦੇ ਹੋਏ ਤੁਸੀ ਅਰਬ ਸਾਗਰ ਤੋ ਆਉਣ ਵਾਲੀ ਠੰਡੀ ਹਵਾ ਨੂੰ ਆਪਣੇ ਸ਼ਰੀਰ ਤੇ ਮਹਿਸੂਸ ਕਰ ਸਕਦੇ ਹੋ। ਸਮੁੰਦਰ ਦੇ ਥੋੜਾ ਹੋਰ ਕੋਲ ਜਾਓ ਅਤੇ ਤੁਸੀ ਹੁਣ ਕੋਚੀਨ ਕਲੱਬ ਪਹੁੰਚ ਜਾਵੋਗੇ, ਇੱਥੇ ਇੱਕ ਪ੍ਰਭਾਵਸ਼ਾਲੀ ਲਾਇਬਰੇਰੀ ਅਤੇ ਖੇਡਾਂ ਦੀ ਟ੍ਰਾਫਿਆਂ ਦਾ ਸ਼ਾਨਦਾਰ ਸੰਗ੍ਰਹਿ ਹੈ। ਇਹ ਕਲੱਬ ਸੁੰਦਰ ਦ੍ਰਿਸ਼ਆਂ ਵਾਲੇ ਪਾਰਕ ਵਿੱਚ ਸਥਿਤ ਹੈ। ਇਸ ਕਲੱਬ ਦਾ ਮਾਹੌਲ ਅੱਜ ਵੀ ਬ੍ਰਿਟਿਸ਼ ਯੁਗ ਦੀ ਯਾਦ ਦਵਾਉੰਦਾ ਹੈ।
ਚਰਚ ਰੋਡ ਤੇ ਵਾਪਿਸ ਆ ਕੇ ਖੱਬੇ ਪਾਸੇ ਤੁਹਾਨੂੰ ਇੱਕ ਹੋਰ ਸ਼ਾਨਦਾਰ ਦੁਰਗ ਬੈਸਟਿਯਨ ਬੰਗਲੋ ਵਿਖਾਈ ਦੇਵੇਗਾ। ਇੰਡੋ ਯੂਰੋਪਿਅਨ ਸਟਾਈਲ ਦੀ ਇਹ ਅਨੌਖੀ ਸਰੰਚਨਾ 1667 ਵਿੱਚ ਬਣ ਕੇ ਤਿਆਰ ਹੋਈ ਸੀ ਅਤੇ ਇਸਦਾ ਨਾਂ ਪੁਰਾਣੇ ਡਚ ਕਿਲੇ ਦੇ ਸਟ੍ਰਾਮਬਰਗ ਬੈਸਟਿਯਨ ਦੇ ਨਾਂ ਤੇ ਰੱਖਿਆ ਗਿਆ ਸੀ। ਹੁਣ ਇਹ ਉਪ ਕੁਲੈਕਟਰ ਦੇ ਅਧਿਕਾਰੀ ਦਾ ਅਧਿਕਾਰਿਤ ਨਿਵਾਸ ਸਥਾਨ ਹੈ।
ਨੇੜੇ ਹੀ ਵਾਸਕੋ ਡੀ ਗਾਮਾ ਸਕਵਾਈਰ ਹੈ। ਥੋੜੀ ਦੇਰ ਆਰਾਮ ਲਈ ਉਪਯੁਕਤ ਇਹ ਇੱਕ ਤੰਗ ਸਮੁੰਦਰੀ ਤੱਟ (ਪ੍ਰੋਮਿਨੇਡ) ਹੈ। ਇੱਥੇ ਤੁਹਾਨੂੰ ਸੁਵਾਦ ਸੀਫੂਡ ਅਤੇ ਨਾਰੀਅਲ ਦੇ ਪਾਣੀ ਦੇ ਸਟਾਲ ਮਿੱਲਣਗੇ। ਥੋੜੀ ਦੇਰ ਇਹਨਾਂ ਦਾ ਆਨੰਦ ਮਾਣੋ ਅਤੇ ਉੱਠਦੇ ਝੁੱਕਦੇ ਚਾਈਨੀਜ ਫਿਸ਼ਿੰਗ ਨੈਟ ਵੱਲ ਵੇਖੋ। ਇਹ ਨੈਟ ਕੁਬਲਾਇ ਖਾਨ ਦੇ ਦਰਬਾਰ ਦੇ ਵਪਾਰਿਆਂ ਦੁਵਾਰਾ AD 1350 ਅਤੇ 1450 ਵਿੱਚ ਲਵਾਏ ਗਏ ਸਨ।
ਤਰੋਤਾਜਾ ਹੋ ਕੇ ਹੁਣ ਤੁਸੀ ਪੀਯਰਸ ਲੇਸਕੀ ਬੰਗਲੋ ਵੱਲ ਜਾ ਸਕਦੇ ਹੋ। ਇਹ ਬੰਗਲੋ ਇੱਕ ਸੁੰਦਰ ਕਿਲਾ ਹੈ ਜੋ ਕਿਸੇ ਜਮਾਨੇ ਵਿੱਚ ਪੀਯਰਸਲੇਸਲੀ ਐੰਡ ਕੰਪਨੀ ਨਾਮਕ ਵਪਾਰੀ ਦਾ ਦਫਤੱਰ ਹੁੰਦਾ ਸੀ। ਇਸ ਭਵਨ ਤੇ ਪੁਰਤਗਾਲੀ, ਡਚ ਅਤੇ ਸਥਾਨਿਕ ਪ੍ਰਭਾਵ ਵਿਖਾਈ ਦਿੰਦਾ ਹੈ। ਪਾਣੀ ਦੇ ਕੋਲ ਹੋਣ ਕਰਕੇ ਇਸਦਾ ਵੇਹੜਾ ਇਸਦੀ ਸ਼ਾਨ ਵਿੱਚ ਚਾਰ ਚੰਦ ਲਾ ਦਿੰਦਾ ਹੈ। ਸੱਜੇ ਹੱਥ ਵੱਲ ਮੁੜਨ ਤੇ ਤੁਸੀ ਪੁਰਾਣੇ ਹਾਰਬਰ ਹਾਉਸ ਆ ਪਹੁੰਚੋਗੇ ਜਿਸਦਾ ਨਿਰਮਾਣ 1808 ਵਿੱਚ ਹੋਇਆ ਸੀ ਅਤੇ ਇਹ ਪ੍ਰਸਿੱਧ ਚਾਹ ਵਪਾਰਿਕ ਕੈਰਿਏਟ ਮੌਰਨ ਐੰਡ ਕੰਪਨੀ ਦੀ ਮਲਕੀਅਤ ਸੀ। ਇਸ ਦੇ ਨੇੜੇ ਹੀ ਸ਼ਾਨਦਾਰ ਕੋਡਰ ਹਾਉਸ ਹੈ ਜੋ ਕੋਚੀਨ ਇਲੈਕਟ੍ਰਿਕ ਕੰਪਨੀ ਦੇ ਮਾਲਿਕ ਸੈਮੂਅਲ ਏਸ ਕੋਡਰ ਦੁਵਾਰਾ 1808 ਵਿੱਚ ਬਣਵਾਇਆ ਗਿਆ ਸੀ। ਇਸ ਭਵਨ ਦੀ ਨਿਰਮਾਣ ਕਲਾ ਉਪਨਿਵੇਸ਼ੀ ਤੋ ਇੰਡੋ-ਯੂਰੋਪਿਅਨ ਵੱਲ ਹੁੰਦੇ ਬਦਲਾਵਾਂ ਨੂੰ ਦਰਸ਼ਾਉੰਦੀ ਹੈ।
ਫੇਰ ਸੱਜੇ ਪਾਸੇ ਮੁੜੋ ਅਤੇ ਤੁਸੀ ਪ੍ਰਿੰਸੇਸ ਸਟ੍ਰੀਟ ਪਹੁੰਚ ਜਾਵੋਗੇ। ਇੱਥੋ ਦੀ ਦੁਕਾਨਾਂ ਤੋ ਤੁਸੀ ਤਾਜੇ ਫੁੱਲ ਖਰੀਦ ਸਕਦੇ ਹੋ। ਇਸ ਇਲਾਕੇ ਦੀ ਪ੍ਰਾਚੀਨ ਸੜਕਾਂ ਵਿੱਚੋ ਇੱਕ, ਇਸ ਸੜਕ ਦੇ ਦੋਨਾਂ ਪਾਸੇ ਯੂਰੋਪਿਅਨ ਸ਼ੈਲੀ ਦੇ ਭਵਨ ਬਣੇ ਹੋਏ ਹਨ। ਇੱਥੇ ਹੀ ਲੋਫਰਸ ਕੋਰਨਰ ਸਥਿਤ ਹੈ, ਜੋ ਕੋਚੀ ਦੇ ਮੌਜਮਸਤੀ ਅਤੇ ਮਜਾ ਪਸੰਦ ਲੋਕਾਂ ਲਈ ਇੱਕ ਪਾਰੰਪਰਿਕ ਸਥਾਨ ਹੈ।
ਲੋਫਰਸ ਕੋਰਨਰ ਤੋ ਉੱਤਰ ਵੱਲ ਜਾਉਣ ਤੇ ਤੁਸੀ ਸਾੰਤਾਂ ਕਰੂਜ ਬੈਸਿਲਿਕਾ ਤੇ ਆ ਪਹੁੰਚੋਗੇ ਜੋ ਪੁਰਤਗਾਲਿਆਂ ਦੁਵਾਰਾ ਬਣਾਇਆ ਗਿਆ ਇੱਕ ਇਤਿਹਾਸਕ ਚਰਚ ਹੈ। ਇਸਨੂੰ 1558 ਵਿੱਚ ਪੌਪ ਪਾਲ IV ਦੁਵਾਰਾ ਇਸਦਾ ਦਰਜਾ ਵਧਾ ਕੇ ਕੈਥੇਡ੍ਰੱਲ ਘੋਸ਼ਿੱਤ ਕਰ ਦਿੱਤਾ ਗਿਆ ਸੀ। 1984 ਵਿੱਚ ਪੌਪ ਜਾਨ ਪਾਲ II ਨੇ ਇਸਨੂੰ ਬੈਸਿਲਿਕਾ ਦਾ ਦਰਜਾ ਦੇ ਦਿੱਤਾ। ਬਰਗਰ ਸਟ੍ਰੀਟ ਅਤੇ ਡੇਲਟਾ ਸਟੱਡੀ ਤੇ ਨਜਰ ਇੱਕ ਨਜਰ ਮਾਰਣ ਤੋ ਬਾਅਦ ਤੁਸੀ ਫੇਰ ਪ੍ਰਿੰਸੇਸ ਸਟ੍ਰੀਟ ਅਤੇ ਉਸਦੇ ਬਾਅਦ ਰੋਜ ਸਟ੍ਰੀਟ ਪਹੁੰਚ ਜਾਓ। ਡੇਲਟਾ ਸਟੱਡੀ ਇੱਕ ਵਿਰਾਸਤੀ ਬੰਗਲਾ ਹੈ ਜਿਸਦਾ ਨਿਰਮਾਣ 1808 ਵਿੱਚ ਹੋਇਆ ਸੀ। ਇਹ ਹੁਣ ਹਾਈ ਸਕੂਲ ਦੇ ਰੂਪ ਵਿੱਚ ਬਦਲ ਗਿਆ ਹੈ। ਰੋਜ ਸਟ੍ਰੀਟ ਤੇ ਵਾਸਕੋ ਹਾਉਸ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਹ ਵਾਸਕੋ ਡੀ ਗਾਮਾ ਦਾ ਆਵਾਸ ਸਥਾਨ ਸੀ। ਇਹ ਪਾਰੰਪਰਿਕ ਅਤੇ ਵਿਸ਼ੁੱਧ ਯੂਰੋਪਿਅਨ ਭਵਨ, ਕੋਚੀ ਦਾ ਸੱਭ ਤੋ ਪੁਰਾਣੇ ਪੁਰਤਗਾਲੀ ਭਵਨਾਂ ਵਿੱਚ ਇੱਕ ਹੈ।
ਖੱਬੇ ਪਾਸੇ ਮੁੜਨ ਤੇ ਤੁਸੀ ਰਿਡੱਸਡੇਲ ਰੋਡ ਤੇ ਪਹੁੰਚਦੇ ਹੋ ਜਿੱਥੇ ਤੁਹਾਨੂੰ VOC ਗੇਟ ਵਿਖਾਈ ਦਿੰਦਾ ਹੈ ਜੋ ਪਰੇਡ ਗਰਾਉੰਡ ਦੇ ਕੋਲ ਹੈ। ਇਸ ਗੇਟ ਦਾ ਨਿਰਮਾਣ 1740 ਵਿੱਚ ਹੋਇਆ ਸੀ ਅਤੇ ਇਸਦਾ ਇਹ ਨਾਂ ਇਸ ਤੇ ਅੰਕਿਤ ਡਚ ਈਸਟ ਇੰਡੀਆ ਕੰਪਨੀ ਦੇ ਮੋਨੋਗ੍ਰਾਮ (VOC) ਦ ਕਾਰਣ ਪਿਆ ਹੈ। ਇਸਦੇ ਕੋਲ ਹੀ ਯੂਨਾਈਟੇਡ ਕਲੱਬ ਹੈ ਜੋ ਕਿਸੇ ਸਮੇਂ ਕੋਚੀ ਦੇ ਅੰਗ੍ਰੇਜਾਂ ਦੇ ਚਾਰ ਐਲੀਟ ਕੱਲਬਾਂ ਵਿੱਚੋ ਇੱਕ ਸੀ। ਹੁਣ ਇਹ ਨੇੜੇ ਸਥਿਤ ਸੇੰਟ ਫ੍ਰਾਂਸਿਸ ਪ੍ਰਾਇਮਰੀ ਸਕੂਲ ਦੀ ਕਲਾਸ ਦੇ ਰੂਪ ਵਿੱਚ ਸੇਵਾਰਤ ਹੈ।
ਹੁਣ ਤੁਸੀ ਇੱਥੋ ਸਿੱਧੇ ਚੱਲੋਗੇ ਤਾਂ ਸਕ ਦੇ ਆਖਿਰੀ ਸਿਰੇ ਤੇ ਪਹੁੰਚ ਜਾਵੋਗੇ ਅਤੇ ਉੱਥੇ ਤੁਹਾਨੂੰ ਬਿਸ਼ਪ ਹਾਉਸ ਮਿਲੇਗਾ ਜਿਸਦਾ ਨਿਰਮਾਣ 1506 ਵਿੱਚ ਹੋਇਆ ਸੀ। ਕਦੀ ਇਹ ਪੁਰਤਗਾਲੀ ਗਵਰਨਰ ਦਾ ਆਵਾਸ ਸਥਾਨ ਹੁੰਦਾ ਸੀ। ਇਹ ਪਰੇਡ ਗਰਾਉੰਡ ਦੇ ਕੋਲ ਇੱਕ ਛੋਟੀ ਜਿਹੀ ਪਹਾੜੀ ਤੇ ਸਥਿਤ ਹੈ। ਭਵਨ ਦੇ ਮੁੱਖ ਤੇ ਵਿਸ਼ਾਲ ਗੋਥਿਕ ਆਰਚਸ ਹਨ ਅਤੇ ਇਹ ਭਵਨ ਡਾਯੋਸੀਜ ਆਫ ਕੋਚੀਨ ਦੇ 27ਵੇਂ ਬਿਸ਼ਪ ਡਾਮ ਜੋਸ ਫੇਰੇਰਿਆ ਦੇ ਅਧੀਨ ਸੀ ਜਿਹਨਾਂ ਦਾ ਅਧਿਕਾਰ ਖੇਤਰ ਭਾਰਤ ਦੇ ਇਲਾਵਾ ਬਰਮਾ, ਮਲਾਯਾ ਅਤੇ ਸਿਲੋਨ ਤੱਕ ਸੀ।
ਹਾਂ, ਹੁਣ ਸਮਾਂ ਹੈ ਸੈਰ ਨੂੰ ਖਤਮ ਕਰਨ ਦਾ। ਗੁਜਰੇ ਜਮਾਨੇ ਦੇ ਇਹਸਾਸ ਦੇ ਨਾਲ ਜੋ ਅਜੇ ਤੱਕ ਤੁਹਾਡੇ ਦਿਮਾਗ ਵਿੱਚ ਬਣਿਆ ਹੋਵੇਗਾ, ਸੁੰਦਰ ਦ੍ਰਿਸ਼ਆਂ ਦੀ ਝਲਕਿਆਂ ਤੁਹਾਡੀ ਅੱਖਾਂ ਵਿੱਚ ਹੋਣ ਗਿਆ ਅਤੇ ਤੁਹਾਡੀ ਜੁਬਾਨ ਤੇ ਅਜੇ ਵੀ ਦੇਸੀ ਖਾਣੇ ਦਾ ਸੁਆਦ ਵਸਿਆ ਹੋਵੇਗਾ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀ ਇਸ ਸੈਰ ਤੇ ਫੇਰ ਆਉਣਾ ਚਾਹੋਗੇ!
|
|
|
|
|
|
|
|
|
|
|
|
|
|
|
|
|